ਨੌਕਰੀ ਛੱਡ ਕੇ ਛੱਤ ਉਤੇ ਸ਼ੁਰੂ ਕੀਤੀ ਨਰਸਰੀ, ਸ਼ਹਿਰੀ ਕਿਸਾਨਾਂ ਨੂੰ ਸਿਖਾ ਰਿਹਾ, ਮਿੱਟੀ ਤੋਂ ਬਿਨਾਂ ਸਬਜ਼ੀਆਂ ਉਗਾਉਣਾ

ਭਾਰਤ ਵਿਚ ਰਾਜਸਥਾਨ, ਜੈਪੁਰ ਦੇ ਰਹਿਣ ਵਾਲੇ 25 ਸਾਲ ਉਮਰ ਦੇ ਅਨਿਲ ਥਡਾਨੀ ਨੇ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਸ ਨੇ ਆਪਣੇ ਘਰ ਦੀ ਛੱਤ ਉਤੇ ਨਰਸਰੀ ਦਾ ਕੰਮ ਸ਼ੁਰੂ ਕੀਤਾ ਹੈ। ਜਿਸ ਤਹਿਤ ਅੱਜ ਤੱਕ ਉਸ ਨੇ ਸੈਂਕੜੇ ਘਰਾਂ ਵਿੱਚ ਹਾਈਡ੍ਰੋਪੋਨਿਕ, ਵਰਟੀਕਲ ਅਤੇ ਟੈਰੇਸ ਗਾਰਡਨ ਲਗਾਏ ਹਨ।

ਜੈਪੁਰ, ਰਾਜਸਥਾਨ ਦੇ ਰਹਿਣ ਵਾਲੇ ਅਨਿਲ ਥਡਾਨੀ ਨੇ ਖੇਤੀਬਾੜੀ ਵਿਸ਼ੇ ਵਿੱਚ ਆਪਣੀ ਮਾਸਟਰ ਡਿਗਰੀ ਨੂੰ ਪੂਰਾ ਕੀਤਾ ਹੈ। ਜਿਸ ਤੋਂ ਬਾਅਦ ਉਸ ਨੇ ਵਿਵੇਕਾਨੰਦ ਗਲੋਬਲ ਯੂਨੀਵਰਸਿਟੀ ਵਿੱਚ ਇੱਕ ਸਾਲ ਲਈ ਸਹਾਇਕ ਪ੍ਰੋਫੈਸਰ ਵਜੋਂ ਕੰਮ ਕੀਤਾ ਅਤੇ ਫਿਰ ਉਸ ਨੇ ਆਪਣੀ ਨੌਕਰੀ ਛੱਡ ਕੇ ਆਪਣੀ ਨਰਸਰੀ, ਪੌਡਸ਼ਾਲਮ ਦੀ ਸ਼ੁਰੂਆਤ ਕੀਤੀ। ਅਨਿਲ ਥਡਾਨੀ ਹੁਣ ਹਾਈਡ੍ਰੋਪੋਨਿਕ ਫਾਰਮਿੰਗ ਸਿਖਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਜੈਵਿਕ ਖੇਤੀ (Organic Farming) ਬਾਰੇ ਸਲਾਹ ਦੇਣ ਦਾ ਕੰਮ ਵੀ ਕਰ ਰਿਹਾ ਹੈ।

ਅਨਿਲ ਥਡਾਨੀ ਪੜ੍ਹਾਈ ਤੋਂ ਬਾਅਦ ਸਾਲ 2018 ਦੇ ਵਿੱਚ ਆਪਣੇ ਸ਼ਹਿਰ ਜੈਪੁਰ ਵਿਖੇ ਆ ਗਿਆ ਅਤੇ ਇੱਥੇ ਉਸ ਨੇ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਹ ਖੇਤੀ ਦਾ ਕੰਮ ਵੀ ਦੇਖਣ ਲੱਗ ਪਿਆ। ਅਨਿਲ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਿਲਦਾ ਸੀ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਦੇ ਤਰੀਕੇ ਦੀ ਸਿਖਲਾਈ ਦਿੰਦਾ ਸੀ। ਉਹ ਦੱਸਦਾ ਹੈ ਕਿ ਮੇਰੀ ਨੌਕਰੀ ਦੇ ਲਗਭਗ ਇੱਕ ਸਾਲ ਦੇ ਅੰਦਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਜ਼ਮੀਨੀ ਪੱਧਰ ਤੇ ਕੰਮ ਕਰਨਾ ਚਾਹੁੰਦਾ ਹਾਂ। 
ਘਰ ਦੀ ਛੱਤ ਉਤੇ ਸ਼ੁਰੂ ਕੀਤੀ ਨਰਸਰੀ 

ਅਨਿਲ ਥਡਾਨੀ ਨੇ ਸਾਲ 2020 ਦੇ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਘਰ ਦੀ ਛੱਤ ਤੋਂ ਨਰਸਰੀ ਦੇ ਕੰਮ ਨੂੰ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਇਸ ਕੰਮ ਵਿੱਚ ਲਗਭਗ 14,000 ਰੁਪਏ ਦਾ ਨਿਵੇਸ਼ ਕੀਤਾ। ਆਪਣੀ ਪੜ੍ਹਾਈ ਦੌਰਾਨ, ਉਸ ਨੇ ਜੈਵਿਕ ਤਰੀਕਿਆਂ ਦੇ ਰਾਹੀਂ ਵੱਖੋ ਵੱਖ ਕਿਸਮਾਂ ਦੀਆਂ ਖਾਦਾਂ, ਪੌਸ਼ਟਿਕ ਘੋਲ, ਪੋਟਿੰਗ ਮਿਸ਼ਰਣ ਬਣਾਉਣਾ ਸਿੱਖਿਆ ਸੀ। ਅੱਜ ਉਹ ਆਪਣੀ ਨਰਸਰੀ ਅਤੇ ਕਿਸਾਨਾਂ ਲਈ ਵਿਗਿਆਨਕ ਢੰਗ ਦੇ ਨਾਲ ਜੈਵਿਕ ਖਾਦ ਅਤੇ ਖਾਦ ਤਿਆਰ ਕਰਦਾ ਹੈ।

ਨਰਸਰੀ ਦੇ ਨਾਲ-ਨਾਲ ਉਹ ਲੋਕਾਂ ਦੇ ਘਰਾਂ ਵਿੱਚ ਵੱਖੋ ਵੱਖ ਤਰ੍ਹਾਂ ਦੇ ਗਾਰਡਨ ਜਿਵੇਂ ਹਾਈਡ੍ਰੋਪੋਨਿਕ, ਵਰਟੀਕਲ, ਟੈਰੇਸ ਗਾਰਡਨ ਲਗਾਉਣ ਦੀ ਸੇਵਾ ਵੀ ਪ੍ਰਦਾਨ ਕਰ ਰਿਹਾ ਹੈ। ਅਨਿਲ ਹੁਣ ਤੱਕ ਕਈ ਘਰਾਂ ਦੇ ਵਿੱਚ ਹਾਈਡ੍ਰੋਪੋਨਿਕ ਸੈੱਟਅੱਪ, ਵਰਟੀਕਲ ਅਤੇ ਟੈਰੇਸ ਗਾਰਡਨ ਲਗਾ ਚੁੱਕਿਆ ਹੈ। ਉਹ ਸਮੇਂ-ਸਮੇਂ ਉਤੇ ਉਨ੍ਹਾਂ ਦੀ ਦੇਖ ਭਾਲ ਲਈ ਵੀ ਜਾਂਦਾ ਰਹਿੰਦਾ ਹੈ।

ਘਰ ਵਿਚ ਸ਼ੁਰੂ ਕਰ ਸਕਦੇ ਹੋ ਇਹ ਛੋਟਾ ਕਾਰੋਬਾਰ 

ਅਨਿਲ ਦਾ ਮੰਨਣਾ ਹੈ ਕਿ ਟੈਰੇਸ ਗਾਰਡਨ ਵਿੱਚ ਹਾਈਡ੍ਰੋਪੋਨਿਕਸ ਸੈੱਟਅੱਪ ਕਰਕੇ ਤੁਸੀਂ ਮਿੱਟੀ ਦੀ ਪ੍ਰੇਸ਼ਾਨੀ ਤੋਂ ਬਿਨਾਂ ਆਪਣੇ ਪਰਿਵਾਰ ਲਈ ਜੈਵਿਕ ਸਬਜ਼ੀਆਂ ਨੂੰ ਉਗਾ ਸਕਦੇ ਹੋ। ਨਾਲ ਹੀ, ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਇਸ ਦੇ ਨਾਲ ਇੱਕ ਛੋਟਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ।

ਚਾਹੇ ਉਹ ਇਕ ਘਰੇਲੂ ਔਰਤ ਹੋਵੇ ਜਾਂ ਕੋਈ ਸੇਵਾਮੁਕਤ ਵਿਅਕਤੀ, ਇਸ ਨੂੰ ਥਰਮੋਕੋਲ ਦੇ ਛੋਟੇ ਡੱਬੇ ਦੀ ਵਰਤੋਂ ਕਰਕੇ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਤੁਸੀਂ ਆਪਣੇ ਪਰਿਵਾਰ ਤੋਂ ਇਲਾਵਾ, ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਵੀ ਜੈਵਿਕ ਸਬਜ਼ੀਆਂ ਖੁਆ ਸਕਦੇ ਹੋ।
Previous Post Next Post