ਰੰ-ਜਿ-ਸ਼ ਕਾਰਨ, ਦੋ ਧੜਿਆਂ ਵਿਚ ਚੱਲੀ ਗੋ-ਲੀ, ਸਰਪੰਚ ਅਤੇ ਉਸ ਦੇ ਸਾਥੀ ਨੇ, ਤਿਆਗੇ ਪ੍ਰਾਣ, ਪਿੰਡ ਛਾਇਆ ਸੋਗ

ਪੰਜਾਬ ਸੂਬੇ ਵਿਚ ਜਿਲ੍ਹਾ ਮੋਗਾ ਦੇ ਪਿੰਡ ਖੋਸਾ ਕੋਟਲਾ ਵਿਚ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਆਪਸੀ ਰੰ-ਜਿ-ਸ਼ ਕਾਰਨ ਦੋ ਧਿਰਾਂ ਵਿਚਾਲੇ ਗੋ-ਲੀ ਚੱਲ ਗਈ। ਇਸ ਦੌਰਾਨ ਪਿੰਡ ਦੇ ਸਰਪੰਚ ਅਤੇ ਉਸ ਦੇ ਸਾਥੀ ਦੀ ਗੋ-ਲੀ ਲੱਗ ਜਾਣ ਕਾਰਨ ਮੌ-ਤ ਹੋ ਗਈ। ਦੂਜੇ ਪਾਸੇ ਦੇ ਦੋ ਵਿਅਕਤੀ ਵੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵੀਰ ਸਿੰਘ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਸੀ, ਜਦੋਂ ਕਿ ਦੂਜਾ ਮ੍ਰਿਤਕ ਰਣਜੀਤ ਸਿੰਘ ਉਸੇ ਪਿੰਡ ਦਾ ਰਹਿਣ ਵਾਲਾ ਸੀ। ਸਰਪੰਚ ਦੇ ਦੋਸਤ ਨੇ ਦੱਸਿਆ ਕਿ ਸਵੇਰੇ ਵੀਰ ਸਿੰਘ ਆਪਣੇ 5-6 ਦੋਸਤਾਂ ਦੇ ਨਾਲ ਸੈਰ ਕਰਨ ਲਈ ਗਿਆ ਸੀ। ਰਸਤੇ ਵਿੱਚ ਪਿੰਡ ਦੇ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਫਾ-ਇ-ਰ ਹੋਣੇ ਸ਼ੁਰੂ ਹੋ ਗਏ। ਜਿਸ ਵਿਚ ਸਰਪੰਚ ਵੀਰ ਸਿੰਘ ਅਤੇ ਰਣਜੀਤ ਸਿੰਘ ਦੀ ਗੋ-ਲੀ ਲੱ-ਗ-ਣ ਕਰਕੇ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਵੀ ਆਰੋਪ ਲਾਇਆ ਜਾ ਰਿਹਾ ਹੈ ਕਿ ਦੂਜੀ ਧਿਰ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ। ਪੰਚਾਇਤ ਦੇ ਕੰਮ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਬਹਿਸ ਹੋ ਗਈ ਸੀ।

ਦੂਜੇ ਪਾਸੇ ਦੇ ਜ਼ਖਮੀ ਦਾ ਕਹਿਣਾ ਹੈ ਕਿ ਪੰਚਾਇਤ ਦੇ ਕੰਮ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ ਸੀ। ਸਰਪੰਚ ਨੇ ਅੱਜ 7 ਵਜੇ ਦਾ ਸਮਾਂ ਤੈਅ ਕੀਤਾ ਸੀ। ਉੱਥੇ ਫਿਰ ਬਹਿਸ ਸ਼ੁਰੂ ਹੋ ਗਈ। ਦੋਸ਼ ਹੈ ਕਿ ਸਰਪੰਚ ਨੇ ਪਹਿਲੀ ਗੋ-ਲੀ ਚਲਾਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮੋਗਾ ਦੇ ਐਸ. ਐਸ. ਪੀ. ਵੀ ਮੌਕੇ ਉਤੇ ਪਹੁੰਚੇ

ਜਾਣਕਾਰੀ ਦਿੰਦਿਆਂ ਮੋਗਾ ਦੇ ਐਸ. ਐਸ. ਪੀ. ਨੇ ਦੱਸਿਆ ਕਿ ਪਿੰਡ ਖੋਸਾ ਕੋਟਲਾ ਵਿੱਚ ਆਪਸੀ ਰੰ-ਜਿ-ਸ਼ ਕਾਰਨ ਦੋ ਧਿਰਾਂ ਵਿੱਚ ਗੋ-ਲੀ ਚੱਲ ਗਈ ਹੈ, ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਅਤੇ ਉਸ ਦੇ ਇੱਕ ਸਾਥੀ ਦੀ ਗੋ-ਲੀ ਲੱਗਣ ਨਾਲ ਮੌ-ਤ ਹੋ ਗਈ। ਦੂਜੀ ਧਿਰ ਦੇ ਦੋ ਜਣੇ ਜ਼ਖ਼ਮੀ ਹੋਏ ਹਨ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Post Next Post