ਸਰੀਰ ਨੂੰ ਸਿਹਤਮੰਦ ਰੱਖਣ ਲਈ, ਰੋਜ਼ਾਨਾ ਜਿੰਦਗੀ ਵਿੱਚ, ਅਪਣਾ ਲਓ ਇਹ 22 ਤਰੀਕੇ, Health Tips in Punjabi

ਪੰਜਾਬੀ ਵਿਚ ਸਿਹਤ ਸੁਝਾਅ
ਸਿਹਤਮੰਦ ਰਹਿਣ ਦੇ ਲਈ ਆਪਣੀ ਜਿੰਦਗੀ ਵਿੱਚ ਰੋਜ਼ਾਨਾ ਇਸ ਵਿਧੀ ਦਾ ਪਾਲਣ ਕਰੋ

1. ਹਰ ਰੋਜ ਸਵੇਰੇ ਉੱਠ ਕੇ ਆਪਣੇ ਦੰਦ ਬੁਰਸ਼ ਕਰਨ ਤੋਂ ਬਾਅਦ ਖਾਲੀ ਢਿੱਡ ਕੋਸਾ ਪਾਣੀ ਜਰੂਰ ਪੀਣਾ ਚਾਹੀਦਾ ਹੈ। ਤੁਸੀਂ ਪਹਿਲੇ ਦਿਨ 1 ਗਲਾਸ ਪਾਣੀ ਨਾਲ ਆਪਣੀ ਰੁਟੀਨ ਸ਼ੁਰੂ ਕਰ ਸਕਦੇ ਹੋ ਅਤੇ ਫਿਰ ਹੌਲੀ-ਹੌਲੀ ਲੋੜ ਅਨੁਸਾਰ ਪਾਣੀ ਦੀ ਮਾਤਰਾ ਵਧਾਓ। ਪਾਣੀ ਦੀ ਮਾਤਰਾ 4 ਗਿਲਾਸ ਤੱਕ ਵਧਾਉਣ ਦੀ ਕੋਸ਼ਿਸ਼ ਕਰੋ ਅਤੇ ਫਿਰ 20 ਤੋਂ 30 ਕਦਮ ਪੈਦਲ ਚੱਲੋ, ਜਿਸ ਨਾਲ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਹੌਲੀ-ਹੌਲੀ ਘੱਟ ਹੋ ਜਾਣਗੀਆਂ।

2. ਸਵੇਰੇ-ਸਵੇਰੇ ਖਾਲੀ ਪੇਟ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਤੁਹਾਡੇ ਪੇਟ ਵਿਚ ਹੋਣ ਵਾਲੀ ਇਨਫੈਕਸ਼ਨ ਜਾਂ ਜਲਨ ਨੂੰ ਰਾਹਤ ਮਿਲੇਗੀ ਅਤੇ ਹੌਲੀ-ਹੌਲੀ ਤੁਹਾਡੇ ਪੇਟ ਦੀ ਜਲਨ ਵਿਚ ਸੁਧਾਰ ਆਵੇਗਾ।

3. ਰੋਜਾਨਾ ਸਵੇਰੇ ਥੋੜ੍ਹਾ ਜਿਹਾ ਹਲਕਾ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ, ਜੇਕਰ ਤੁਸੀਂ ਕੋਈ ਫਲ ਖਾਂਦੇ ਹੋ ਜਾਂ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਂਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਰਹੇਗਾ।

4. ਤੁਸੀਂ ਸਵੇਰ ਦੇ ਸਮੇਂ ਨਾਸਤੇ ਵਿਚ ਭਿੱਜੇ ਹੋਏ ਛੋਲਿਆਂ ਅਤੇ ਮੂੰਗ ਦੀ ਦਾਲ ਲੈ ਸਕਦੇ ਹੋ ਅਤੇ ਇਸ ਦੇ ਨਾਲ 2 ਤੋਂ 3 ਭਿੱਜੇ ਹੋਏ ਬਦਾਮ ਅਤੇ ਕਿਸ਼ਮਿਸ਼ ਖਾਓ, ਇਸ ਨਾਲ ਤੁਹਾਡੀ ਯਾਦਦਾਸ਼ਤ ਵਧੇਗੀ ਅਤੇ ਤੁਸੀਂ ਦਿਨ ਭਰ ਊਰਜਾਵਾਨ ਬਣੇ ਰਹੋਗੇ।

5. ਜੇਕਰ ਤੁਸੀਂ ਹੈਵੀ (ਭਾਰਾ) ਨਾਸ਼ਤਾ ਕਰਦੇ ਹੋ, ਜਿਵੇਂ ਕਿ ਤੇਲ ਵਿਚ ਤਲੀ ਹੋਈ ਕਿਸੇ ਚੀਜ ਨੂੰ ਆਪਣੇ ਨਾਸ਼ਤੇ ਵਿਚ ਸ਼ਾਮਲ ਕਰਦੇ ਹੋ, ਤਾਂ ਉਸ ਤੋਂ ਅੱਧੇ ਘੰਟੇ ਬਾਅਦ ਇਕ ਗਲਾਸ ਕੋਸਾ ਪਾਣੀ ਜਰੂਰ ਪੀਓ, ਇਸ ਨਾਲ ਤੁਹਾਡਾ ਮੋਟਾਪਾ ਨਹੀਂ ਵਧੇਗਾ।

6. ਤੇਲ ਨਾਲ ਤਲੀ ਹੋਈ ਕੋਈ ਵੀ ਚੀਜ਼ ਨੂੰ ਖਾਣ ਤੋਂ ਅੱਧਾ ਕੁ ਘੰਟਾ ਬਾਅਦ ਕੋਸਾ ਪਾਣੀ ਜਰੂਰ ਪੀਓ, ਨਹੀਂ ਤਾਂ ਕੱਲ੍ਹ ਨੂੰ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

7. ਸਵੇਰੇ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਯੋਗਾ ਨੂੰ ਜਰੂਰ ਸ਼ਾਮਲ ਕਰੋ, ਇਸ ਨਾਲ ਤੁਹਾਡਾ ਮਨ ਸ਼ਾਂਤ ਰਹੇਗਾ ਅਤੇ ਤੁਹਾਡਾ ਆਤਮਵਿਸ਼ਵਾਸ ਵੀ ਵਧੇਗਾ।

8. ਤੁਸੀਂ ਆਪਣੇ ਦੁਪਹਿਰ ਦੇ ਖਾਣੇ ਵਿੱਚ ਪ੍ਰੋਟੀਨ ਨੂੰ ਜ਼ਰੂਰ ਸ਼ਾਮਲ ਕਰੋ, ਦਾਲ ਖਾਓ ਅਤੇ ਹਰੀਆਂ ਸਬਜ਼ੀਆਂ ਖਾਓ, ਰੋਟੀ ਅਤੇ ਚੌਲਾਂ ਨਾਲ ਇਹ ਸਾਰੀਆਂ ਚੀਜ਼ਾਂ ਖਾਓ।

9. ਖਾਣਾ ਖਾਣ ਤੋਂ ਬਾਅਦ ਦੁਪਹਿਰ ਨੂੰ ਲੱਸੀ ਦਾ ਸੇਵਨ ਜਰੂਰ ਕਰੋ, ਇਸ ਨਾਲ ਤੁਹਾਡਾ ਭੋਜਨ ਜਲਦੀ ਪਚ ਜਾਵੇਗਾ ਅਤੇ ਤੁਹਾਨੂੰ ਪੇਟ ਵਿਚ ਭਾਰਾਪਣ ਵੀ ਨਹੀਂ ਲੱਗੇਗਾ।

10. ਹਮੇਸ਼ਾ ਯਾਦ ਰੱਖੋ, ਕਦੇ ਵੀ ਲੋੜ ਤੋਂ ਵੱਧ ਭੋਜਨ ਨਾ ਖਾਓ, ਹਮੇਸ਼ਾ ਆਪਣੀ ਭੁੱਖ ਨਾਲੋਂ ਥੋੜ੍ਹਾ ਘੱਟ ਹੀ ਖਾਓ।

11. ਕੋਈ ਵੀ ਚੰਗੀ ਚੀਜ਼ ਮਿਲਣ ਉਤੇ ਇਕ ਵਾਰ ਵਿਚ ਇਕੱਠੀ ਜ਼ਿਆਦਾ ਨਾ ਖਾਓ, ਹੌਲੀ-ਹੌਲੀ ਵਿਚਕਾਰ ਸਮੇਂ ਦਾ ਫਾਸਲਾ ਪਾ ਕੇ ਕਈ ਵਾਰ ਵਿਚ ਖਾਓ।

12. ਭੋਜਨ ਨੂੰ ਹਮੇਸ਼ਾ ਚੰਗੀ ਤਰ੍ਹਾਂ ਚਬਾ-ਚਬਾ (ਚਿੱਥ) ਕੇ ਖਾਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਤੁਹਾਡੀ ਚਮੜੀ ਵੀ ਚਮਕਦਾਰ ਹੋਣ ਲੱਗੇਗੀ ਅਤੇ ਜਦੋਂ ਤੁਸੀਂ ਭੋਜਨ ਨੂੰ ਚਬਾ-ਚਬਾ ਖਾਵੋਂਗੇ ਅਤੇ ਹਰੀਆਂ ਸਬਜ਼ੀਆਂ ਦੇ ਪ੍ਰੋਟੀਨ ਅਤੇ ਕੋਸੇ ਪਾਣੀ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੋਗੇ ਤਾਂ ਤੁਸੀਂ ਸਾਰਾ ਦਿਨ ਤਰੋ-ਤਾਜ਼ਾ ਦਿਖਾਈ ਦਿਓਗੇ।

13. ਰੋਜਾਨਾ ਖਾਣਾ ਖਾਣ ਤੋਂ ਬਾਅਦ ਹਮੇਸ਼ਾ ਘੱਟ ਤੋਂ ਘੱਟ, 50 ਤੋਂ 60 ਕਦਮ ਤੱਕ ਜਰੂਰ ਚੱਲਣਾ ਚਾਹੀਦਾ ਹੈ, ਇਸ ਨਾਲ ਤੁਸੀਂ ਸਿਹਤਮੰਦ ਬਣੇ ਰਹੋਗੇ।

14. ਰਾਤ ਨੂੰ ਹਮੇਸ਼ਾ ਹਲਕਾ ਭੋਜਨ ਹੀ ਖਾਣਾ ਚਾਹੀਦਾ ਹੈ ਅਤੇ ਰਾਤ ਦੇ ਭੋਜਨ ਨੂੰ ਸੌਣ ਤੋਂ 3 ਜਾਂ 4 ਘੰਟੇ ਪਹਿਲਾਂ ਖਾਣਾ ਚਾਹੀਦਾ ਹੈ।

15. ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਕੋਸਾ ਹਲਦੀ ਵਾਲਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ, ਇਸ ਨਾਲ ਤੁਹਾਡੀ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ ਅਤੇ ਤੁਸੀਂ ਚੰਗੀ ਨੀਂਦ ਪ੍ਰਾਪਤ ਕਰ ਸਕੋਗੇ।

16. ਤੁਹਾਨੂੰ 6 ਤੋਂ 7 ਘੰਟੇ ਦੀ ਨੀਂਦ ਜਰੂਰ ਲੈਣੀ ਚਾਹੀਦੀ ਹੈ, ਇਸ ਨਾਲ ਤੁਹਾਡਾ ਦਿਮਾਗ ਠੀਕ ਰਹਿੰਦਾ ਹੈ ਅਤੇ ਤੁਹਾਡੇ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਫਿਰ ਤੁਸੀਂ ਦਿਨ ਵਿੱਚ 7-8 ਘੰਟੇ ਬਿਨਾਂ ਥਕਾਵਟ ਕੰਮ ਕਰ ਸਕਦੇ ਹੋ। 

17. ਸਾਨੂੰ ਰੋਜਾਨਾ ਤੌਰ ਉਤੇ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਕਸਰਤ ਅਤੇ ਯੋਗਾ ਵੀ ਜ਼ਰੂਰ ਕਰਨਾ ਚਾਹੀਦਾ ਹੈ।

18. ਸਾਨੂੰ ਹਮੇਸ਼ਾ ਸਾਫ਼ ਧੋਤੇ ਹੋਏ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਇੱਕੋ ਕੱਪੜੇ ਨੂੰ ਧੋਣ ਤੋਂ ਬਗੈਰ ਇੱਕ ਤੋਂ ਵੱਧ ਵਾਰ ਨਹੀਂ ਪਹਿਨਣਾ ਚਾਹੀਦਾ।

19. ਸਾਨੂੰ ਹਮੇਸ਼ਾ ਸਾਫ਼ ਸੁਥਰੇ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ
ਕਦੇ ਵੀ ਦੂਜੇ ਵਿਅਕਤੀ ਦੇ ਤੌਲੀਏ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 

20. ਸਿਰ ਦੇ ਵਾਲ ਵਾਹੁਣ ਵਾਲੀ ਕੰਘੀ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ, ਹਰ ਕਿਸੇ ਦੀ ਕੰਘੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

21. ਸਾਨੂੰ ਹਮੇਸ਼ਾ ਖੁਸ਼ ਅਤੇ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ, ਇਸ ਨਾਲ ਸਾਡੇ ਅੰਦਰ ਸਕਾਰਾਤਮਕ ਵਿਚਾਰ ਆਉਂਦੇ ਹਨ ਅਤੇ ਅਸੀਂ ਦੂਜਿਆਂ ਨੂੰ ਵੀ ਸਕਾਰਾਤਮਕ ਰੱਖ ਸਕਦੇ ਹਾਂ।

22. ਸਾਨੂੰ ਹਮੇਸ਼ਾ ਸਰੀਰਕ ਖੇਡਾਂ ਖੇਡਣੀਆਂ ਚਾਹੀਦੀ ਹੈ।

ਪੜ੍ਹਨ ਲਈ ਧੰਨਵਾਦ, ਇਹ ਸੀ ਸਿਹਤ ਨਾਲ ਜੁੜੀ ਜਾਣਕਾਰੀ
Previous Post Next Post